Chaar Sahibzaade (FULL VIDEO) Sartaj S7 | Bob.B Randhawa | Latest Punjabi Song 2025

Chaar Sahibzaade (FULL VIDEO) Sartaj S7 | Bob.B Randhawa | Latest Punjabi Song 2025

Singer : Sartaj ft bob randhawa Lyrics: Bob.B Randhawa Music : G Guri Produced By : Sama Kaur & Arman Saggu Label : Sartaj Music ਸੂਬੇ ਦੀ ਕਚਹਿਰੀ ਚ , ਹਿੱਕ ਤਾਣ ਕੇ ਖੜ ਜਾਣਾ। ਉਹਨੂੰ ਪਤਾ ਸੀ ਦਾਦੀ ਕੋਲ ਮੁੜ ਕੇ ਅਸੀਂ ਵਾਪਿਸ ਨਹੀਂ ਜਾਣਾ। ਆਕੜ ਭੰਨ ਕੇ ਵੈਰੀਆਂ ਦੀ, ਆਕੜ ਭੰਨ ਕੇ ਵੈਰੀਆਂ ਦੀ , ਜਿਹੜਾ ਦਾਗ ਖੂਨ ਨਾਲ ਧੋਵੇ। ਫਤਿਹ ਹੋਣੀ ਲਾਜ਼ਮੀ ਸੀ ਜਿਹਦਾ ਨਾਮ ਫਤਿਹ ਸਿੰਘ ਹੋਵੇ। ਫਤਿਹ ਹੋਣੀ ਲਾਜਮੀ ਸੀ ਜਿਹਦਾ ਨਾਮ ਫਤਿਹ ਸਿੰਘ ਹੋਵੇ। ਕਦੇ ਈਨ ਹੀ ਨਾ ਮੰਨੀ ਇਤਿਹਾਸ ਬਣਾ ਗਏ ਨੇ, ਬਾਪ ਦਾਦੇ ਦੀ ਪੱਗ ਦੀ ਸ਼ਾਨ ਨੂੰ ਹੋਰ ਵਧਾ ਗਏ ਨੇ। ਗੁਜਰੀ ਦੇ ਬੱਚੇ ਜਿਉਂਦੇ ਜੀ ਕਦੇ ਹੋਏ ਗੁਲਾਮ ਨਹੀਂ, ਬੱਚਿਆਂ ਨੂੰ ਸਜ਼ਾ ਹੋਈ ਇਹ ਮਨਜ਼ੂਰ ਆਮ ਨਹੀਂ। ਉਹਦਾ ਬਾਹਰ ਖਾਲੀ ਨਹੀਂ ਜਾਂਦਾ ਜਿਹਦਾ ਵਾਰ ਜੁਲਮ ਤੇ ਹੋਵੇ। ਉਹਦਾ ਜੋਰ ਨਾ ਪਰਖ ਲਿਓ , ਜਿਹਦਾ ਨਾਮ ਜੋਰਾਵਰ ਹੋਵੇ। ਉਹਦਾ ਜੋਰ ਨਾ ਪਰਖ ਲਿਓ ਜਿਹਦਾ ਨਾਮ ਜੋਰਾਵਰ ਹੋਵੇ। ਉੱਤੋਂ ਰਾਤ ਹਨੇਰੀ ਸੀ ਬੱਦਲ ਵੀ ਗੱਜੇ ਸੀ, ਚਮਕੌਰ ਗੜੀ ਵਿੱਚ ਵੈਰੀ ਫਿਰੇ ਸੱਜੇ ਖੱਬੇ ਸੀ। ਉੱਤੋਂ ਰਾਤ ਹਨੇਰੀ ਸੀ ਬੱਦਲ ਵੀ ਗੱਜੇ ਸੀ, ਚਮਕੌਰ ਗੜੀ ਵਿੱਚ ਵੈਰੀ ਫਿਰੇ ਸੱਜੇ ਖੱਬੇ ਸੀ। ਫਿਰ ਮੌਤ ਦਾ ਖੌਫ ਵੀ ਭੁੱਲ ਜਾਂਦਾ, ਫਿਰ ਮੌਤ ਦਾ ਖੌਫ ਵੀ ਭੁੱਲ ਜਾਂਦਾ। ਜਦ ਦਸਮੇਸ਼ ਦਾ ਥਾਪੜ ਹੋਵੇ। ਜੰਗ ਵਿੱਚ ਕਦੇ ਹਾਰਦਾ ਨਹੀਂ , ਜਿਹਦਾ ਨਾਮ ਅਜੀਤ ਸਿੰਘ ਹੋਵੇ। ਜੰਗ ਵਿੱਚ ਕਦੇ ਹਾਰਦਾ ਨਹੀਂ ਜਿਹਦਾ ਨਾਮ ਅਜੀਤ ਸਿੰਘ ਹੋਵੇ। ਅਜੀਤ ਸਿਉਂ ਦੇ ਬਾਅਦ ਸਿੰਘਾਂ ਨੇ ਭੜਥੂ ਪਾ ਦਿੱਤਾ, ਦੂਜੇ ਪੁੱਤ ਨੂੰ ਜੂਝਣ ਲਈ ਮੈਦਾਨ ਚ ਲਾ ਦਿੱਤਾ। ਕਦੇ ਜ਼ੁਲਮ ਕਬੂਲ ਨਹੀਂ ਕਰਿਆ, ਵੱਡੇ ਤੀਰਾਂ ਅੱਗੇ ਟਿਕ ਗਏ। ਕਦੇ ਜ਼ੁਲਮ ਕਬੂਲ ਨਹੀਂ ਕਰਿਆ, ਵੱਡੇ ਤੀਰਾਂ ਅੱਗੇ ਟਿਕ ਗਏ। ਜੰਗ ਵਿੱਚ ਕਿਵੇਂ ਜੂਝਣਾ ਏ, ਜੋਧੇ ਜੁਝਾਰ ਸਿੰਘ ਤੋਂ ਸਿੱਖ ਕੇ ਜੰਗ ਵਿੱਚ ਕਿਵੇਂ ਜੂਝਣਾ ਏ, ਜੋਧੇ ਜੁਝਾਰ ਸਿੰਘ ਤੋਂ ਸਿੱਖ ਕੇ। ਜਿਸ ਕੌਮ ਦੇ ਬੱਚੇ ਜਿੰਦ ਨੂੰ ਕੌਮ ਦੇ ਲੇਖੇ ਲਾਉਣਗੇ । ਹਿਸਾਬ ਲਾ ਇਓਓ ਉਸ ਕੌਮ ਦੇ ਯੋਧੇ ਕਿੱਦਾਂ ਹੋਣਗੇ।