ਅੰਮ੍ਰਿਤਸਰ ਬੱਸ ਸਟੈਂਡ 'ਤੇ ਹੋਏ ਕਤਲ ਦਾ ਗੈਂਗਸਟਰ ਕੁਨੈਕਸ਼ਨ ਆਇਆ ਸਾਹਮਣੇ। ਗੈਂਗਸਟਰ ਗੋਪੀ ਘਨਸ਼ਾਮਪੁਰੀਆ ਨੇ ਲਈ ਜ਼ਿੰਮੇਵਾਰੀ। ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਲਈ ਜ਼ਿੰਮੇਵਾਰੀ। ਪੋਸਟ 'ਚ ਲਿਖਿਆ, 'ਮੂਸੇਵਾਲਾ ਤੇ ਧਰਮੇ ਦੇ ਕਤਲ ਦਾ ਲਿਆ ਬਦਲਾ। ਇਸਨੇ ਮੂਸੇਵਾਲੇ ਕੇਸ 'ਚ ਮਨਦੀਪ ਤੂਫ਼ਾਨ ਤੇ ਮਨੀ ਨੂੰ ਪਨਾਹ ਦਿੱਤੀ ਸੀ। ਹਾਲਾਂਕਿ ਨਿਊਜ਼18 ਪੋਸਟ ਦੀ ਪੁਸ਼ਟੀ ਨਹੀਂ ਕਰਦਾ। ਕਾਹਲੋਂ ਟ੍ਰਾਂਸਪੋਰਟ ਦੇ ਮੈਨੇਜ਼ਰ ਮੱਖਣ ਸਿੰਘ ਦਾ ਹੋਇਆ ਕਤਲ। ਬਦਮਾਸ਼ਾਂ ਨੇ 4 ਗੋਲੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ।